ਦਰਗਾਹ ਪੀਰ ਬਾਬਾ ਬਖਸ਼ੀਸ਼ ਸ਼ਾਹ ਜੀ ਟਰੱਸਟ ਛਪਾਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ

ਰਾਇਕੋਟ /ਲੁਧਿਆਣਾ 1ਜਨਵਰੀ (ਮਨਪ੍ਰੀਤ ਕੌਰ ) ਸਥਾਨਕ ਸ਼ਹਿਰ ਦਰਗਾਹ ਨਿੰਮ ਵਾਲਾ ਪੀਰ ਰਾਏਕੋਟ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਗੁਲਾਮ ਸਾਈ ਗੋਪੀ ਸ਼ਾਹ ਜੀ ਨੇ ਕੀਤਾ । ਇਸ ਮੌਕੇ ਗੁਰਦੇਵ ਹਸਪਤਾਲ ਲੁਧਿਆਣਾ ਵਲੋਂ ਆਈ ਡਾਕਟਰਾਂ ਦੀ ਟੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਚ 40 ਯੂਨਿਟ ਦੇ ਕਰੀਬ ਬਲੱਡ ਇਕੱਤਰ ਹੋਇਆ । ਕੈਂਪ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਦਰਗਾਹ ਪੀਰ ਬਾਬਾ ਬਖਸ਼ੀਸ਼ ਸ਼ਾਹ ਜੀ ਟਰੱਸਟ ਛਪਾਰ ਵੱਲੋਂ ਦਰਗਾਹ ਦੇ ਮੁੱਖ ਸੇਵਾਦਾਰ ਗੁਲਾਮ ਸਾਈ ਗੋਪੀ ਸ਼ਾਹ ਜੀ ਦੀ ਪ੍ਰੇਰਨਾ ਸਦਕਾ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਸ਼ੰਕਰ ਸਮਾਜ ਸੇਵੀ, ਗੁਰਪ੍ਰੀਤ ਸਿੰਘ ਚੋਪੜਾ, ਸਮਾਜਵਾਦੀ ਪਾਰਟੀ ਪੰਜਾਬ ਦੇ ਯੂਥ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ,ਗੁਰਮੇਲ ਸਿੰਘ ,ਅੰਮ੍ਰਿਤਪਾਲ ਸਿੰਘ ਲੱਕੀ ,ਮਾਨ ਸਿੰਘ ਕੈਂਥ ,ਹਰਬੰਸ ਸਿੰਘ, ਅਮਿਤ ਕੁਮਾਰ , ਹਰਵਿੰਦਰ ਕੁਮਾਰ ,ਹਰੀਦਾਸ ਕਾਲਾ,ਜੀਤ ਸਿੰਘ ,ਬਲਜੀਤ ਸਿੰਘ, ਪਰਮਜੀਤ ਸਿੰਘ ,ਚਮਕੌਰ ਸਿੰਘ, ਜਸਵੀਰ ਸਿੰਘ ਪੰਚ ਜਰਗ ,ਸੂਫੀ ਗਾਇਕ ਲਵ ਹੈਦਰ, ਸੁਖਦਰਸ਼ਨ ਕੁਮਾਰ ਜੋਸੀ, ਮਿਊਸਪਲ ਕਮੇਟੀ ਦੇ ਪ੍ਰਧਾਨ ਸਮੇਤ ਇਲਾਕੇ ਦੇ ਨਾਮਵਰ ਆਗੂ ਹਾਜ਼ਿਰ ਹੋਏ  ।

Leave a Reply

Your email address will not be published. Required fields are marked *