ਦਰਗਾਹ ਪੀਰ ਬਾਬਾ ਬਖਸ਼ੀਸ ਸ਼ਾਹ ਜੀ ਛਪਾਰ (ਲੁਧਿਆਣਾ ) ਵਿਖੇ ਸਲਾਨਾ ਮੇਲਾ ਮਿਤੀ 1,2,3 ਅਕਤੂਬਰ 2024 ਨੂੰ

ਲੁਧਿਆਣਾ 11ਸਤੰਬਰ (ਮਨਪ੍ਰੀਤ ਕੌਰ ) ਸਥਾਨਕ ਪਿੰਡ ਛਪਾਰ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਬਖਸ਼ੀਸ ਸ਼ਾਹ ਜੀ ਬਾਬਾ ਬਾਲੀ ਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਕੇ ਸਾਲਾਨਾ ਮੇਲਾ ਅਸਥਾਨ ਦਰਗਾਹ ਪੀਰ ਬਾਬਾ ਬਖਸ਼ੀਸ ਸ਼ਾਹ ਜੀ ਛਪਾਰ (ਲੁਧਿਆਣਾ ) ਵਿਖੇ ਮਿਤੀ 1,2,3 ਅਕਤੂਬਰ 2024 ਨੂੰ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਟਰੱਸਟ ਦਰਗਾਹ ਪੀਰ ਬਾਬਾ ਬਖਸ਼ੀਸ ਸ਼ਾਹ ਜੀ ਦੇ ਮੁੱਖ ਸੇਵਾਦਾਰ ਗੋਪੀ ਸਾਹ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਰਗਾਹ ਵਲੋਂ ਦੰਦਾ ,ਅੱਖਾਂ ਅਤੇ ਖੂਨਦਾਨ ਦਾ ਕੈਂਪ 3 ਅਕਤੂਬਰ 2024 ਨੂੰ ਲਗਾਇਆ ਜਾਵੇਗਾ । ਇਸ ਮੌਕੇ ਬਾਬਾ ਜੀ ਦਾ ਗੁਣਗਾਨ ਮਰਹੂਮ ਗਾਇਕ ਨਛੱਤਰ ਛੱਤਾ ਦੀ ਬੇਟੀ ਹਰਮਨ ਛੱਤਾ, ਸੂਫੀ ਗਾਇਕ ਲਵ ਹੈਦਰ ,ਸੰਗਰਾਮ ਹੰਜਰਾ ਆਦਿ ਕਲਾਕਾਰ ਕਰਨਗੇ । ਇਸ ਸਮੇ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਦਰਬਾਰ ਦੇ 7009250106 ਤੇ ਫੋਨ ਕੀਤਾ ਜਾ ਸਕਦਾ ਹੈ।