ਦੰਦਾਂ ਦਾ ਫ੍ਰੀ ਚੈਕਅੱਪ ਕੈਂਪ 3 ਅਕਤੂਬਰ ਨੂੰ ਪਿੰਡ ਛਪਾਰ ਵਿਖੇ

ਲੁਧਿਆਣਾ 18ਸਤੰਬਰ (ਮਨਪ੍ਰੀਤ ਕੌਰ ) ਦਰਗਾਹ ਪੀਰ ਬਾਬਾ ਬਖਸ਼ੀਸ ਸਾਹ ਜੀ ਟਰੱਸਟ ਛਪਾਰ (ਲੁਧਿਆਣਾ ) ਵਿਖੇ ਦਰਗਾਹ ਪੀਰ ਬਾਬਾ ਬਖਸ਼ੀਸ ਸਾਹ ਜੀ ਟਰੱਸਟ ਦੇ ਮੁੱਖ ਸੇਵਾਦਾਰ ਗੋਪੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਦੰਦਾਂ ਦਾ ਫ੍ਰੀ ਚੈਕਅੱਪ ਕੈਂਪ 3 ਅਕਤੂਬਰ 2024 ਨੂੰ ਸਵੇਰੇ 10ਵਜੇ ਤੋਂ 2ਵਜੇ ਤੱਕ ਲਗਾਇਆ ਜਾਵੇਗਾ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਇਸ ਅਸਥਾਨ ਤੇ 5ਵਾਂ ਸਲਾਨਾ ਮੇਲਾ 1,2,3 ਅਕਤੂਬਰ 2024 ਨੂੰ ਮਨਾਇਆ ਜਾ ਰਿਹਾ । ਜਿਸ ਦੌਰਾਨ 3ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10ਵਜੇ ਤੋਂ 2ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ ਮਰੀਜਾਂ ਦੇ ਫ੍ਰੀ ਜਵਾੜੇ ਵੀ ਲਗਾਏ ਜਾਣਗੇ । ਸਾਈ ਗੋਪੀ ਸ਼ਾਹ ਵਲੋਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ । ਵੇਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰ 70877 76002,94649 42523 ਤੇ ਸੰਪਰਕ ਕੀਤਾ ਜਾ ਸਕਦਾ ਹੈ ।