ਪਿੰਡ ਛਪਾਰ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਅਤੇ ਚਿੱਟੇ ਮੋਤੀਏ ਦੇ ਫਰੀ ਆਪਰੇਸ਼ਨ

ਸ਼ੇਰਪੁਰ , – ਦਰਗਾਹ ਪੀਰ ਬਖਸ਼ੀਸ਼ ਸਾਹ ਜੀ ਟਰਸਟ ਪਿੰਡ ਛਪਾਰ ,ਜਿਲਾ ਲੁਧਿਆਣਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਸਟ ਦੇ ਮੁੱਖ ਸੇਵਾਦਾਰ ਗੁਲਾਮ ਬਾਬਾ ਗੋਪੀ ਸ਼ਾਹ ਨੇ ਦੱਸਿਆ ਕਿ ਮਿਤੀ 4 ਜਨਵਰੀ (ਵੀਰਵਾਰ) ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਰਗਾਹ ਪੀਰ ਬਖਸ਼ੀਸ਼ ਸ਼ਾਹ ਜੀ ਟਰਸਟ ਪਿੰਡ ਛਪਾਰ, ਲੁਧਿਆਣਾ ਵਿਖੇ ਅੱਖਾਂ ਦੇ ਮੁਫਤ ਜਾਂਚ ਕੈਂਪ ਦੌਰਾਨ ਚਿੱਟੇ ਮੋਤੀਏ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ । ਉਨਾਂ ਸਾਰੇ ਮਰੀਜ਼ਾਂ ਨੂੰ ਬੇਨਤੀ ਕੀਤੀ ਕਿ ਉਹ ਕੈਂਪ ਵਿੱਚ ਆਉਣ ਸਮੇਂ ਵੋਟਰ ਕਾਰਡ, ਆਧਾਰ ਕਾਰਡ ਦੀ ਫੋਟੋ ਕਾਪੀ ਆਪਰੇਸ਼ਨ ਲਈ ਨਾਲ ਲੈ ਕੇ ਆਉਣ । ਮਰੀਜ਼ ਆਪਣੇ ਕੋਲ ਪਰਿਵਾਰ ਦੇ ਦੋ ਮੋਬਾਇਲ ਨੰਬਰ ਜ਼ਰੂਰ ਲਿਖਕੇ ਲੈ ਕੇ ਆਉਣ। ਕੈਂਪ ਦੌਰਾਨ ਅੱਖਾਂ ਦਾਨ ਦੇ ਫਾਰਮ ਵੀ ਭਰੇ ਜਾਣਗੇ। ਪ੍ਰਬੰਧਕਾਂ ਨੇ ਅਪੀਲ ਕੀਤੀ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਆਪਣੀ ਦਵਾਈ ਨਾਲ ਲੈ ਕੇ ਆਉਣ। ਕੈਂਪ ਸਬੰਧੀ ਹੋਰ ਜਾਣਕਾਰੀ ਲਈ 98 145 51443 ਅਤੇ 70092 50106 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *