- ਗੁਲਾਮ ਬਾਬਾ ਗੋਪੀ ਸ਼ਾਹ ਵੱਲੋਂ ਦਿੱਤਾ ਗਿਆ ਅਸ਼ੀਰਵਾਦ
ਲੁਧਿਆਣਾ , 22 ਜਨਵਰੀ ( , ਮਨਪ੍ਰੀਤ ਕੌਰ ) – ਦਰਗਾਹ ਪੀਰ ਬਖਸ਼ੀਸ ਸ਼ਾਹ ਟਰੱਸਟ ਛਪਾਰ (ਲੁਧਿਆਣਾ ) ਵੱਲੋਂ ਸੰਸਥਾ ਦੇ ਮੁੱਖ ਸੇਵਾਦਾਰ ਗੁਲਾਮ ਬਾਬਾ ਗੋਪੀ ਸ਼ਾਹ ਦੇ ਸਹਿਯੋਗ ਸਦਕਾ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਪਿੰਡ ਬੱਸੀਆਂ ਵਿਖੇ ਕਰਵਾਏ ਗਏ। ਜਿਸ ਦੌਰਾਨ ਬਾਬਾ ਗੋਪੀ ਸ਼ਾਹ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਜੋੜੀ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਧੀਆਂ ਦਾ ਕੰਨਿਆਂ ਦਾਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕਾਰਜ਼ ਹੈ ,
ਮੌਕੇ ਤੇ ਪਹੁੰਚੇ ਵੱਖ- ਵੱਖ ਆਗੂਆਂ, ਸਮਾਜਸੇਵੀ ਕਲੱਬਾਂ ਨੇ ਕਿਹਾ ਕਿ ਅਜਿਹੇ ਨੇਕ ਕਾਰਜਾਂ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਦਰਗਾਹ ਪੀਰ ਬਖਸ਼ੀਸ ਸ਼ਾਹ ਟਰਸਟ ਨੇ ਅਜਿਹੇ ਕਾਰਜਾਂ ਰਾਹੀਂ ਆਪਣੀ ਨਿਰੋਈ ਸੋਚ ਦਾ ਪ੍ਰਗਟਾਵਾ ਕੀਤਾ ਹੈ । ਇਸ ਮੌਕੇ ਗੁਲਾਮ ਬਾਬਾ ਗੋਪੀ ਸ਼ਾਹ , ਫੌਜੀ ਜਗਜੀਤ ਸਿੰਘ, ਮਾਨ ਸਿੰਘ, ਮੰਗਲ ਸਿੰਘ, ਮਨਪ੍ਰੀਤ ਸਿੰਘ ਅਤੇ ਲਾਡੀ ਤੋਂ ਇਲਾਵਾ ਲੜਕਾ ਪਰਮਜੀਤ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਮਾਤਾ ਸੁਖਬੀਰ ਕੌਰ ਅਤੇ ਲੜਕੀ ਪਰਮਜੀਤ ਕੌਰ ਪਿੰਡ ਬੱਸੀਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।