ਪਿੰਡ ਛਪਾਰ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ 1 ਫ਼ਰਵਰੀ ਨੂੰ

ਲੁਧਿਆਣਾ , 31 ਜਨਵਰੀ ( ਮਨਪ੍ਰੀਤ ਕੌਰ ) – ਦਰਗਾਹ ਪੀਰ  ਬਖਸ਼ੀਸ਼ ਸਾਹ ਜੀ ਟਰਸਟ ਪਿੰਡ ਛਪਾਰ , ਜਿਲਾ ਲੁਧਿਆਣਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਤੀਸਰਾ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਸਟ ਦੇ ਸੇਵਾਦਾਰਾਂ ਨੇ ਦੱਸਿਆ ਕਿ ਦਰਗਾਹ ਦੇ ਮੁੱਖ ਸੇਵਾਦਾਰ ਗੁਲਾਮ ਗੋਪੀ ਸ਼ਾਹ ਜੀ ਰਹਿਨੁਮਾਈ ਹੇਠ

ਮਿਤੀ 1 ਫ਼ਰਵਰੀ (ਵੀਰਵਾਰ) ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਰਗਾਹ  ਪੀਰ ਬਖਸ਼ੀਸ਼ ਸ਼ਾਹ ਜੀ ਟਰਸਟ ਪਿੰਡ ਛਪਾਰ, ਲੁਧਿਆਣਾ ਵਿਖੇ ਦੰਦਾਂ ਦਾ ਚੈੱਕ ਅੱਪ ਅਤੇ ਜਨਰਲ ਬਿਮਾਰੀਆਂ ਦਾ ਮੁਫਤ ਜਾਂਚ ਕੈਂਪ ਡਾਕਟਰ ਹਰਪ੍ਰੀਤ ਸਿੰਘ ਜੌਲੀ (ਐਮ.ਡੀ) ਪ੍ਰੋ ਲਾਈਫ ਹਸਪਤਾਲ ਦੀ ਟੀਮ ਦੇ ਵਿਸ਼ੇਸ਼ ਸਹਿਯੋਗ ਸਦਕਾ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ  ਬੀ ਪੀ , ਸ਼ੂਗਰ , ਈ ਸੀ ਜੀ ਦੇ ਮੁਫ਼ਤ ਚੈੱਕ ਅੱਪ ਮੁਫ਼ਤ ਕੀਤੇ ਜਾਣਗੇ । ਕੈਂਪ ਸਬੰਧੀ ਹੋਰ ਜਾਣਕਾਰੀ ਲਈ  70092 50106 ਤੇ ਸੰਪਰਕ ਕੀਤਾ ਜਾ ਸਕਦਾ ਹੈ।